Our Story

Sath began in 2018 as a small discussion group where students came together to explore ideas, share perspectives, and build understanding. Over time, the vision grew stronger. On 26 August 2019, SATH formally evolved into a student political organization with a clear purpose — to cultivate collective leadership inspired by the guiding principles of Sikhi.

Since then, Sath has continued to empower students, encourage meaningful dialogue, and create a space rooted in unity, service, and ethical leadership.

Our Mission

To cultivate collective leadership among students, empowering them to serve the community socially, politically, and culturally.

ਵਿਦਿਆਰਥੀ ਜਥੇਬੰਦੀ ਸੱਥ ਦਾ ਮੂਲ ਦਸਤਾਵੇਜ

ਅੱਜ ਜਦੋਂ ਸਮੁੱਚੀ ਦੁਨੀਆ ਵਿਚ ਅਸਥਿਰਤਾ ਦਾ ਬੋਲਬਾਲਾ ਹੈ, ਜ਼ਾਲਮ ਹਕੂਮਤਾਂ ਆਪਣੇ ਸੌੜੇ ਸਿਆਸੀ ਲਾਲਚਾਂ ਲਈ ਮਨੁੱਖੀ ਜ਼ਿੰਦਗੀਆਂ ਨੂੰ ਪਰਮਾਣੂ ਜੰਗਾਂ ਵੱਲ ਤੋਰ ਰਹੀਆਂ ਹਨ ਅਤੇ ਮਨੁੱਖੀ ਮਨ ਪਦਾਰਥਾਂ ਪਿੱਛੇ ਅੰਨ੍ਹੀ ਦੌੜ ਵਿੱਚ ਮੌਲਿਕ ਕਦਰਾਂ ਕੀਮਤਾਂ ਤੋਂ ਡਿੱਗ ਚੁੱਕਿਆ ਹੈ ਤਾਂ ਸਰਬੱਤ ਦੇ ਭਲੇ ਲਈ ਇਕ ਅਜਿਹੀ ਵਿਸ਼ਵ ਚੇਤਨਾ ਦੀ ਜ਼ਰੂਰਤ ਹੈ ਜੋ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦੇ ਸਿਧਾਂਤ ਮੁਤਾਬਿਕ ਆਪਣੀ ਜ਼ਿੰਦਗੀ ਬਸਰ ਕਰੇ। ਮਨੁੱਖੀ ਬਰਾਬਰੀ ਅਤੇ ਇਲਾਹੀ ਇਨਸਾਫ ਨੂੰ ਯਕੀਨੀ ਬਣਾਉਣ ਲਈ ਰਾਜਸੱਤਾ ਦਾ ਉੱਚ ਇਖਲਾਕੀ ਰੂਹਾਂ ਦੇ ਹੱਥਾਂ ਵਿਚ ਹੋਣਾ ਅਤਿ ਜ਼ਰੂਰੀ ਹੈ। ਰਾਜਨੀਤੀ ਦੇ ਇਸ ਵਿਸ਼ਵ ਦਰਸ਼ਨ ਦਾ ਸਿਧਾਂਤ ਪੰਜਾਬ ਦੀ ਇਸ ਧਰਤੀ ‘ਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਬੀਜਿਆ ਗਿਆ, ਜਿਸ ਦੀ ਇਮਾਰਤੀ ਉਸਾਰੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਅਕਾਲ ਤਖ਼ਤ ਸਾਹਿਬ ਦੇ ਸਰੂਪ ਵਿਚ ਸੰਪੂਰਨ ਹੋਈ ਅਤੇ ਜਿਸ ਦਾ ਜਥੇਬੰਦਕ ਪੰਥਕ ਸਰੂਪ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖ਼ਾਲਸਾ ਪੰਥ ਸਾਜਣ ਨਾਲ ਸੰਪੂਰਨ ਹੋਇਆ। ਇਸ ਰਾਜਨੀਤਕ ਵਿਸ਼ਵ ਦਰਸ਼ਨ ਦੀ ਅਗਵਾਈ ਸਰਗੁਣ-ਨਿਰਗੁਣ ਸਰੂਪ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ ਜਿਸ ਵਿਚ ਦਰਜ ਬਾਣੀਕਾਰਾਂ ਦੀ ਗੁਰਬਾਣੀ ਸਾਨੂੰ “ਬੇਗਮਪੁਰਾ” ਸਥਾਪਤ ਕਰਨ ਲਈ ਪ੍ਰੇਰਦੀ ਹੈ। ਇਹ ਇਕ ਧਰਮ ਯੁੱਧ ਹੈ ਅਧਰਮ ਦੇ ਖਿਲਾਫ, ਸੱਚ ਦੀ ਜੰਗ ਹੈ ਝੂਠ ਦੇ ਖਿਲਾਫ, ਇਨਸਾਫ ਦਾ ਸੰਘਰਸ਼ ਹੈ ਬੇਇਨਸਾਫੀ ਦੇ ਖਿਲਾਫ, ਬਰਾਬਰੀ ਦਾ ਜੂਝਣਾ ਹੈ ਨਾ-ਬਰਾਬਰੀ ਦੇ ਖਿਲਾਫ। ਇਸ ਵਿਸ਼ਵ ਵਿਆਪੀ ਸੰਘਰਸ਼ ਦਾ ਧੁਰਾ ਅਕਾਲ ਪੁਰਖ ਨੇ ਖੁਦ ਪੰਜਾਬ ਦੀ ਇਸ ਧਰਤੀ ਨੂੰ ਨਿਯਤ ਕੀਤਾ ਹੈ। ਪੰਜਾਬ ਦੀ ਇਸ ਧਰਤੀ ‘ਤੇ ਇਸ ਅਕਾਲੀ ਸਿਧਾਂਤ ਲਈ ਅਕਾਲ ਪੁਰਖ ਦੇ ਜੁਝਾਰੂ ਜੂਝਦੇ ਆਏ ਹਨ ਤੇ ਇਹ ਧਰਤੀ ਆਪਣੇ ਵਿਚ ਇਸ ਇਲਾਹੀ ਰਾਜਨੀਤਕ ਸਿਧਾਂਤ ਦਾ ਬੀਜ ਸਮੋਈ ਬੈਠੀ ਹੈ, ਜਿਸ ਨੂੰ ਅਨੇਕਾਂ ਧਰਮੀਆਂ ਦੇ ਪਵਿੱਤਰ ਲਹੂ ਨੇ ਸਦੀਆਂ ਤੋਂ ਸਿੰਜਿਆ ਹੈ। ਇਸ ਖਿੱਤੇ ਵਿਚ ਸਥਾਪਤ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਸਮੁੱਚੀ ਦੁਨੀਆ ਦੇ ਇਨਸਾਫ ਪਸੰਦਾਂ ਨੂੰ ਇਕੱਤਰ ਕਰਨ ਦਾ ਟੀਚਾ ਲੈ ਕੇ ਤੁਰੇ ਇੱਕ ਕਾਫਲੇ ਦਾ ਨਾਂ ਹੈ ‘ਸੱਥ’।

Office Bearers

Core Committee

  • Juzar Singh
  • Sukhminder Singh
  • Harmanpreet Singh
  • Jodh Singh

Convenor

  • Jodh Singh

Panjab University Unit Committee

  • Darshpreet Singh
  • Ashmeet Singh
  • Anmol Partap Singh
  • Prabhvinder Singh

Punjabi University Unit Committee

Guru Nanak Dev University Unit Committee

Panjab Agriculture University Unit Committee

Scroll to Top